ਇੱਕ ਕੱਪ ਨਾਲ ਪਿਘਲੇਗੀ ਰੋਜ਼ਾਨਾ ਇੱਕ ਸੈਂਟੀਮੀਟਰ ਚਰਬੀ
Last Updated: Saturday, 27 February 2016 9:38 AM
ਚੰਡੀਗੜ੍ਹ: ਚਰਬੀ ਘਟਾਉਣ ਲਈ ਅਸੀਂ ਕਿੰਨਾ ਕੁਝ ਕਰਦੇ ਹਾਂ। ਕਈ ਤਰ੍ਹਾਂ ਦੇ ਆਹਾਰ ਲੈਂਦੇ ਹਾਂ ਤੇ ਜਿੰਮ ਜਾਂਦੇ ਹਾਂ ਪਰ ਜੇਕਰ ਤੁਹਾਨੂੰ ਅਜਿਹਾ ਨੁਸਖ਼ਾ ਦੱਸੀਏ ਜਿਸ ਨਾਲ ਤੁਹਾਨੂੰ ਇਹ ਸਭ ਕੁਝ ਕਰਨ ਦੀ ਜ਼ਰੂਰਤ ਨਹੀਂ ਤੇ ਚਰਬੀ ਵੀ ਘਟਾ ਸਕਦੇ ਹੋ ਤਾਂ ਕੀ ਕਹੋਗੇ। ਜੀ ਹਾਂ, ਇਹ ਅਜਿਹਾ ਨੁਸਖ਼ਾ ਹੈ ਜਿਸ ਨਾਲ ਤੁਸੀਂ ਰੋਜ਼ਾਨਾ ਇੱਕ ਸੈਂਟੀਮੀਟਰ ਚਰਬੀ ਪਿਘਲਾ ਸਕਦੇ ਹੋ।
ਇਸ ਨੁਸਖ਼ੇ ਨਾਲ ਬਣਾਏ ਘੋਲ ਨੂੰ ਪੀਣ ਨਾਲ ਤੁਸੀਂ ਰੋਜ਼ਾਨਾ ਇੱਕ ਸੈਂਟੀਮੀਟਰ ਚਰਬੀ ਘਟਾ ਸਕਦੇ ਹੋ। ਹੁਣ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹ ਨੁਸਖ਼ਾ ਕਿਵੇਂ ਬਣਦਾ ਹੈ। ਇਸ ਨੁਸਖ਼ੇ ਨੂੰ ਬਣਾਉਣ ਦਾ ਤਰੀਕਾ ਹੇਠ ਲਿਖਿਆ ਹੈ।
ਸਭ ਤੋਂ ਪਹਿਲਾਂ ਦੋ ਅਦਰਕ ਤੇ ਚਾਰ ਨਿੰਬੂ ਲਵੋ। ਅਦਰਕ ਤੇ ਨਿੰਬੂ ਨੂੰ ਚੰਗੀ ਤਰ੍ਹਾਂ ਧੋ ਲਵੋ।
ਅਦਰਕ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਵੋ। ਇਸ ਨੂੰ ਗਰਮ ਪਾਣੀ ਵਿੱਚ 20 ਮਿੰਟ ਤੱਕ ਭਿਉਂ ਲਵੋ। ਯਾਦ ਰੱਖੋ ਇਸ ਨੂੰ ਉਭਾਲਣਾ ਨਹੀਂ।ਅਦਰਕ ਪਾਣੀ ਸੋਖ ਲੈਣ ਨਾਲ ਇਸ ਵਿੱਚ ਅੌਸ਼ਧੀ ਗੁਣ ਪੈਦਾ ਹੁੰਦੇ ਹਨ। ਇਸ ਅਦਰਕ ਵਾਲੇ ਪਾਣੀ ਨੂੰ ਜੱਗ ਵਿੱਚ ਪਾ ਲਵੋ ਤੇ ਕੁਝ ਤਾਜ਼ਾ ਪਾਣੀ ਵੀ ਮਿਲਾ ਲਵੋ।
ਹੁਣ ਨਿੰਬੂ ਨੂੰ ਸਲਾਈਸ ਦੀ ਤਰ੍ਹਾਂ ਕੱਟ ਕੇ ਇਸ ਜੱਗ ਵਿੱਚ ਪਾ ਲਵੋ। ਇਸ ਵਿੱਚ ਬਰਫ਼ ਦੇ ਟੁਕੜੇ ਪਾ ਕੇ ਇਸ ਨੂੰ ਦੋ ਘੰਟੇ ਫ਼ਰਿਜ ਵਿੱਚ ਰੱਖੋ।
ਹੁਣ ਰੋਜ਼ਾਨਾ ਇੱਕ ਕੱਪ ਇਸ ਘੋਲ ਨੂੰ ਪੀਵੋ ਫਿਰ ਦੇਖੋ ਨਤੀਜਾ। ਇਸ ਘੋਲ ਨੂੰ ਕੁਝ ਦਿਨਾਂ ਤੱਕ ਵਰਤ ਸਕਦੇ ਹੋ।
ਸਰੋਤ ਹੇਠ ਹੈ………..
No comments:
Post a Comment